THIND TURBAN COACH

Sikh pilgrim at the Harmandir Sahib (Golden Te...

Sikh pilgrim at the Harmandir Sahib (Golden Temple) in Amritsar, India. The man has just had a ritual bath. (Photo credit: Wikipedia)

000002 IMG_1343 IMG_1343 DSC00015

Bhupinder Bhupinder.. Bhupinder Singh Bhupinder Singh.. Bhagat Singh Style Bhagat Singh Style. Best Talent of Punjab Academy Poster 27122010(001) 31290_100633576650556_4449010_n SAMSUNG

About Bhupinder Thind – Turban Coach – Jalandharਸਰਦਾਰ : ਭੁਪਿੰਦਰ ਸਿੰਘ ਥਿੰਦ :- The Superb Turban Coach, Proprietor Thind Dastar Academy, Now In Jalandhar City, ਆਪਣੇ 13 ਸਾਲ ਦੇ ਨਿੱਜੀ ਤਜ਼ਰਬੇ ਦੇ ਨਾਲ ਹੁਣ ਮੈਂ ਅਵਤਾਰ ਨਗਰ ਰੋਡ, ਨਜ਼ਦੀਕ ਨਕੋਦਰ ਚੋਂਕ, ਜਲੰਧਰ ਵਿਖੇ ਪੱਗ ਦੀ ਸਿਖਲਾਈ ਦੇ ਰਿਹਾ ਹਾਂ । ਮੈਂਨੂੰ ਹਰ ਤਰਾਂ ਦੀਆਂ ਪੱਗਾਂ ਬੰਨਣ ਵਿੱਚ ਮੁਹਾਰਤ ਹਾਸਿਲ ਹੈ, ਚਾਹੇ ਪੱਗ ਦਾ ਤਰੀਕਾ ਕੋਈ ਵੀ ਹੋਵੇ, ਕਦੇ ਮੇਰੀ ਨਜ਼ਰ ਤੋਂ ਉਹਲੇ ਨਹੀਂ ਰਹਿ ਸਕਿਆ । ਮੈਂ ਹਰ ਤਰਾਂ ਦੀ ਪੱਗ ਆਪਣੇ ਸਿਰ ਅਤੇ ਕਿਸੇ ਦੂਜੇ ਦੇ ਸਿਰ ਤੇ ਬੰਨਣ ਦੀ ਕਾਬਲੀਅਤ ਰੱਖਦਾ ਹਾਂ ।

ਇਸ ਤੋਂ ਇਲਾਵਾ ਮੈਂ 8 ਮੀਟਰ ਦੀ ਪੱਗ 4.30 ਮਿੰਟਾਂ ਵਿੱਚ ਬੰਨਣ ਦੀ ਸਮਰੱਥਾ ਰੱਖਦਾ ਹਾਂ । ਤੁਸੀ ਮੇਰੀ ਇਹ ਕਾਬਲੀਅਤ ਨੂੰ ਪੰਜਾਬੀ ਚੈਨਲ MH1 ਤੇ ਵੀ ਦੇਖਿਆ ਹੋਵੇਗਾ, ਮੇਰੀ ਇਹ ਵੀਡੀਉ MH1 ਚੈਨਲ ਦੇ ਸ਼ੋਅ BEST TALENT OF PUNJAB ਵਿੱਚ ਜੋ ਕਿ 14 ਜੁਲਾਈ 2010 ਨੂੰ ਦਿਖਾਇਆ ਗਿਆ ਸੀ ।

ਭੰਗੜਾ ਕੋਚ :- ਪੱਗ ਬੰਨਣ ਤੋਂ ਇਲਾਵਾ ਮੈਨੂੰ ਪੰਜਾਬ ਦੇ ਮਸ਼ਹੂਰ ਲੋਕ ਨਾਚ ਭੰਗੜਾ ਪਾਉਣ ਤੇ ਸਿਖਾਉਣ ਵਿੱਚ ਮੁਹਾਰਤ ਹਾਸਿਲ ਹੈ । ਮੈ ਅੱਜ ਦੇ ਨੋਜੁਆਨਾ ਨੂੰ ਆਪਣੇ ਮਹੱਤਵਪੂਰਨ ਵਿਰਸੇ ਤੇ ਲੋਕ ਨਾਚ ਬਾਰੇ ਜਾਗਰੂਕ ਕਰਨ ਲਈ ਸਮੇ ਸਮੇ ਤੇ ਵੱਖ ਵੱਖ ਉਪਰਾਲੇ ਕਰਦਾ ਰਹਿੰਦਾ ਹਾਂ । ਇਸ ਤੋਂ ਇਲਾਵਾ ਮੈਂ ਪੰਜਾਬੀ ਸਭਿਆਚਾਰਕ ਪਰੋਗਰਾਮਾਂ ਤੇ ਪੰਜਾਬੀ ਗਾਇਕਾਂ ਦੀ ਬੁਕਿੰਗ ਵੀ ਕਰਦਾ ਹਾਂ ।
ਅਲਗੋਜ਼ੇ :- ਮੈਂ ਪੰਜਾਬ ਦੇ ਮਹੱਤਵਪੂਰਣ ਤੇ ਕੋਮਲ ਲੋਕ ਸਾਜ਼ ਅਲਗੋਜ਼ੇ ਵੀ ਬਹੁਤ ਸ਼ੋਕ ਨਾਲ ਵਜਾਉਂਦਾ ਹਾਂ ।
ਤਬਲਾ :- ਮੈਨੂੰ ਤਬਲਾ ਵਜਾਉਣ ਵਿੱਚ ਵੀ ਮੁਹਾਰਤ ਹਾਸਿਲ ਹੈ, ਮੈ 7 ਸਾਲ ਦੀ ਉਮਰ ਵਿੱਚ ਹੀ ਤਬਲਾ ਸਿੱਖ ਕੇ ਵਜਾਉਣਾ ਸ਼ੁਰੂ ਕਰ ਦਿੱਤਾ ਸੀ ।
ਢੋਲ :- ਢੋਲ ਵਜਾਉੁਣਾ ਵੀ ਮੇਰਾ ਸ਼ੋਂਕ ਹੈ, ਮੈਂ ਭੰਗੜਾ ਸਿਖਾਉਣ ਦੇ ਨਾਲ ਢੋਲ ਵੀ ਵਜਾਉਂਦਾ ਹਾਂ ।
ਪੇਂਟਿੰਗ :- ਮੈਨੂੰ ਪੇਂਟਿੰਗ ਕਰਨ ਵਿੱਚ ਵੀ ਮੁਹਾਰਤ ਹਾਸਿਲ ਹੈ, ਮੈਂ ਇਹ ਪੇਂਟਿੰਗ ਦੇ ਕੰਮ ਨੂੰ ਸਾਲ ਆਪਣੇ ਕਿੱਤੇ ਵਜੋਂ ਵੀ ਅਪਣਾਉਂਦਾ ਰਿਹਾ ਹਾਂ । ਮੈਂ ਹਰ ਤਰਾਂ ਦੇ ਸਕੈਚ ਤਿਆਰ ਕਰ ਸਕਦਾ ਹਾਂ । ਮੇਰੇ ਹੱਥ ਦੀਆਂ ਬਣੀਆਂ ਤਸਵੀਰਾਂ ਹੇਠਾਂ ਦਿਖਾਈਆਂ ਗਈਆਂ ਹਨ :-

jazzyb punjabi_mutiyar2 punjabi_mutiyar1
About Dastar
ADVANTAGE OR TRUE MEANING OF TURBAN

ਦਸਤਾਰ । ਦਸਤਾਰ ਦਾ ਅਰਥ = ਦਸ ਤਾਰੇ, ਸਾਡੇ ਦਸ ਗੁਰੂ ਸਾਹਿਬਾਨਾਂ ਦੀ ਉਹ ਮਹੱਤਵਪੂਰਣ ਨਿਸ਼ਾਨੀ ਜੋ ਸਰਦਾਰ ਬੰਦੇ ਨੂੰ ਕਰੋੜਾਂ ਲੋਕਾਂ ਵਿੱਚੋ ਇਕ ਵੱਖਰੇ ਤੇ ਦਿਲ ਖਿੱਚਵੇਂ ਪਹਿਰਾਵੇ ਵਿੱਚ ਪੇਸ਼ ਕਰਦੀ ਹੈ ।

ਇੱਕ ਕੇਸ ਕਟਵਾ ਚੁੱਕੇ ਲੜਕੇ ਨੂੰ ਗਰਮੀਆਂ ਤੇ ਸਰਦੀਆਂ ਵਿੱਚ ਪੱਗ ਤੋਂ ਬਿਨਾਂ ਕੀ ਕੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਉਸ ਦੀਆਂ ਅੱਖਾਂ ਖੁੱਲਣ ਤੋਂ ਬਾਅਦ ਕੀ ਕਹਿੰਦਾ ਹੈ :-

ਗਰਮੀਆਂ ਨੇ ਸਾੜਿਆ ਸਿਰ ਤੇ ਸਰਦੀਆਂ ਨੇ ਠਾਰਿਆ, ਹੁਣ ਗਵਾਚੀ ਪੱਗ ਦਾ ਅਹਿਸਾਸ ਹੁੰਦਾ ਜਾ ਰਿਹਾ । ਸਾਡੀ ਕੋਮ ਦੇ ਰਾਖੇ ਪਹਿਲਾਂ ਸੂਲੀ ਤੇ ਚੜੇ, ਹੁਣ ਗਮ ਹੈ ਸਾਡੇ ਸਿਰਾਂ ਤੋਂ ਅੱਜ ਤਾਜ਼ ਖੁੱਸਦਾ ਜਾ ਰਿਹਾ । ਅਸੀ ਜਰਦੇ ਨਹੀਂ ਸੀ ਦਾਗ ਪੱਗ ਤੇ ਮਿੱਟੀ ਲੱਗਣ ਦਾ, ਹੁਣ ਸਾਡੀ ਚਿੱਟੀ ਪੱਗ ਤੇ ਕਿਉਂ ਖੂਨ ਡੁੱਲਦਾ ਜਾ ਰਿਹਾ । ਸਭ ਜੱਗ ਇਹ ਗੱਲ ਜਾਣਦਾ ਫਿਰ ਕਾਹਤੋਂ ਭੁੱਲਦਾ ਜਾ ਰਿਹਾ, ਫਿਰ ਕਾਹਤੋਂ ਭੁੱਲਦਾ ਜਾ ਰਿਹਾ ।

ਇੱਕ ਕੇਸ ਕਤਲ ਕਰਵਾ ਕੇ ਬਾਅਦ ਵਿੱਚ ਰੱਖਣ ਵਾਲੇ ਦੀ ਜ਼ੁਬਾਨੀ :-

ਗਿੱਠ ਗਿੱਠ ਕਰਕੇ ਮੈਂ ਸਿੱਖੀ ਤੋਂ ਕੋਹਾਂ ਦੂਰ ਗਿਆ, ਕੀ ਛੱਡੀ ਦਸਤਾਰ ਮੈਂ ਉੱਡ ਚਿਹਰੇ ਦਾ ਨੂਰ ਗਿਆ ।

ਦੋਸ਼ੀ ਤਾਂ ਮੈਂ ਆਪ ਹਾਂ, ਦੱਸੋ ਕਿਸ ਨੂੰ ਦੋਸ਼ ਦਿਆਂ, ਯਾਰਾਂ ਪਿੱਛੇ ਲੱਗ ਕੇ ਲਏ ਕੇਸ ਜੋ ਕਤਲ ਕਰਾ ।

ਤਾਂਹੀ ਮੇਰੇ ਪਿੱਛੇ ਮੇਰੇ ਘਰ ਦਾ ਸਾਰਾ ਪੂਰ (ਨਵੀਂ ਪੀੜੀ ਦੇ ਬੱਚੇ) ਗਿਆ ।

ਇਸ ਤੋ ਇਲਾਵਾ ਮੈ ਜੂਨ 2012 ਵਿੱਚ ਤੁਰਕੀ ਅਤੇ ਜੁਲਾਈ ਮਹੀਨੇ ਵਿੱਚ ਇੰਗਲੈਡ ਜਾ ਕੇ ਆਇਆ ਹਾਂ

ਤੁਸੀ YouTube ਦੇ ਮੇਰੇ ਚੈਨਲ Bhupinder908 ਵਿੱਚ ਐਡ ਕੀਤੀਆਂ ਗਈਆਂ ਸਾਰੀਆਂ ਵੀਡਿਉ ਨੂੰ ਬਹੁਤ ਸਾਰਾ ਪਿਆਰ ਦਿੱਤਾ, ਇਸ ਲਈ ਮੈ ਆਪ ਸਭ ਦਾ ਬਹੁਤ ਸ਼ੁਕਰਗੁਜ਼ਾਰ ਹਾਂ ।

Contact: +91 94631-15177, +91 98882-54659 (Bhupinder Singh Thind)
Email: bhupinderthind13@ymail.com | thindballi@ymail.com




IMG_1343    Bhupinder Singh  Bhagat Singh Style

Leave a comment